ਨਿੱਤ ਵਧਦੀਆਂ ਸੜਕ ਦੁਰਘਟਨਾਵਾਂ ਵਿਸ਼ਵ ਪੱਧਰ ਤੇ ਇੱਕ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਵਿਕਾਸਸ਼ੀਲ
ਦੇਸ਼ਾਂ ''ਚ ਸੜਕ ਹਾਦਸਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ ਰੋਜ਼ਾਨਾ ਸੈਂਕੜੇ ਮਾਸੂਮ ਲੋਕ, ਜਿਨ੍ਹਾਂ ''ਚ ਜ਼ਿਆਦਾ ਨੌਜੁਆਨ ਵਰਗ ਆਉਂਦਾ ਹੈ, ਹਾਦਸਿਆਂ ਦਾਂ ਸ਼ਿਕਾਰ ਹੋ ਰਹੇ ਹਨ ।ਜ਼ਿਆਦਾਤਾਰ ਸੜਕ ਹਾਦਸੇ ਵਾਹਨਾਂ ਦੇ ਚਾਲਕਾਂ ਦੀ ਗਲਤੀ, ਟੁੱਟੀਆਂ ਸੜਕਾਂ ਪਸ਼ੂਆਂ, ਤੇਜ਼-ਗਤੀ ਆਦਿ ਕਰਕੇ ਵਾਪਰ ਰਹੇ ਹਨ। ਭਿਆਨਕ ਸੜਕੀ ਅਤੇ ਰੇਲ ਹਾਦਸਿਆਂ ਦੀਆਂ ਖਬਰਾਂ ਪੜ੍ਹ ਕੇ ਦਿਲ ਕੰਬ ਉੱਠਦਾ ਹੈ।ਪਿਛਲੇ ਸਾਲ ਨਵੰਬਰ ਮਹੀਨੇ ''ਚ ਕਾਨਪੁਰ ਕੋਲ
ਹੋਏ ਭਿਅੰਕਰ ਰੇਲ ਹਾਦਸੇ ਵਿੱਚ ਤਕਰੀਬਨ 150 ਲੋਕਾਂ ਦੀ ਮੌਤ ਹੋ ਗਈ ਤੇ 300 ਦੇ ਕਰੀਬ ਜ਼ਖਮੀ ਹੋਏ।ਇਸੇ ਤਰ੍ਹਾਂ ਫਾਜ਼ਿਲਕਾ ਕੋਲ ਟਰੱਕ ਅਤੇ ਜੀਪ ਦੀ ਧੁੰਦ ਕਾਰਨ ਹੋਈ ਟੱਕਰ ''ਚ 13 ਅਧਿਆਪਕਾਂ ਦੀ ਬੇਵਕਤੀ ਮੌਤ ਨਾਲ ਸਭ ਦੇ ਮਨ ਝੰਜੋੜੇ ਗਏੇ ।ਆਖਰ ਇੰਨੇ ਹਾਦਸੇ ਕਿਉਂ ਹੋ ਰਹੇ ਹਨ?ਇਹ ਇੱਕ ਚਿੰਤਾ ਦਾ ਵਿਸ਼ਾ ਹੈ।ਦੇਸ਼ ਦਾ ਸੁਨਹਿਰੀ
ਭਵਿੱਖ ਇਹਨਾਂ ਹਾਦਸਿਆਂ ਦੀ ਭੇਟ ਚੜ੍ਹ ਰਿਹਾ ਹੈ।ਹਥਲੇ ਲੇਖ ''ਚ ਨਿੱਤ ਵਾਪਰ ਰਹੀਆਂ ਸੜਕ ਦੁਰਘਟਨਾਵਾਂ ਦੇ ਕਾਰਨ, ਸਰਕਾਰੀ ਅੰਕੜਿਆਂ ਦੀ ਰਿਪੋਰਟ, ਅੰਤਰਾਸ਼ਟਰੀ ਪੱਧਰ ਤੇ ਸੜਕ ਸੁਰੱਖਿਆ ਨਿਯਮਾਂ ਦੀ ਬਣਾਵਟ,ਵਰਤੋਂ ਅਤੇ ਸੁਧਾਰ, ਅਤੇ ਇਲ਼ੈਕਟ੍ਰਾਨਿਕ ਵਿਧੀਆਂ ਰਾਹੀਂ ਸੜਕ ਦੁਰਘਟਨਾਵਾਂ ਤੋਂ ਬਚਾਅ ਆਦਿ ਸੰਬੰਧੀ ਚਰਚਾ ਕੀਤੀ ਗਈ
ਹੈ। ਸੜਕ ਸੁਰੱਖਿਆ ਸੰਬੰਧੀ ਭਾਰਤ ਨੇ ਵਿਸ਼ਵ ਸਿਹਤ ਸੰਗਠਨ ਦੁਆਰਾ ਤਿਆਰ ਕਰਵਾਏ ਬ੍ਰਾਜ਼ੀਲੀਆ ਘੋਸ਼ਨਾ ਪੱਤਰ ਤੇ ਦਸਤਖਤ ਕੀਤੇ ਹਨ ਅਤੇ ਸੰਨ 2020 ਤੱਕ ਸੜਕ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਦਰ 50% ਤੱਕ ਘਟਾਉਣ ਦਾ ਨਿਰਣਾ ਲਿਆ ਹੈ।ਇਸ ਸੰਬੰਧੀ ਸੜਕ ਅਤੇ ਪਰਿਵਹਿਨ ਮੰਤਰਾਲਾ (ਭਾਰਤ ਸਰਕਾਰ) ਨੇ ਕੁੱਝ
ਮਹੱਤਵਪੂਰਨ ਯੋਜਨਾਵਾਂ ਉੁਲੀਕੀਆਂ ਹਨ, ਜਿਸ ''ਚ ਸਾਲ 2016-18 ਦੌਰਾਨ, ਤਕਰੀਬਨ 6000 ਕਰੋੜ ਰੁਪਏ ਨਵੀਆਂ ਅਤੇ ਖਾਮੀ-ਰਹਿਤ ਸੜਕਾਂ ਦੇ ਨਿਰਮਾਣ ਕਾਰਜਾਂ ਲਈ ਰੱਖੇ ਹਨ।ਇਸਦੇ ਨਾਲ ਹੀ ਸੜਕ ਸੁਰੱਖਿਆ ਆਡਿਟ ਪ੍ਰੋਗਰਾਮ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।ਕੇਂਦਰੀ ਮੋਟਰ-ਵਹੀਕਲ ਐਕਟ ਨੂੰ ਸੋਧ ਕੇ ਹੋਰ ਵੀ ਨਵੀਨਤਮ ਬਣਾਇਆ
ਜਾ ਰਿਹਾ ਹੈ।ਅਸੀਂ ਭਾਰਤ ਦੇ ਜਿੰਮੇਵਾਰ ਨਾਗਰਿਕ ਤਦ ਹੀ ਹੋ ਸਕਦੇ ਹਾਂ, ਜੇ ਅਸੀਂ ਸੜਕ ਸੁਰੱਖਿਆ ਸੰਬੰਧੀ ਨਿਯਮਾਂਦਾ ਪੂਰਾ ਪਾਲਣ ਕਰੀਏ।
ਸੜਕ ਹਾਦਸਿਆਂ ਦੇ ਮੁੱਖ ਕਾਰਨ ਸੜਕ ਹਾਦਸਿਆਂ ਦੇ ਮੁੱਖ ਕਾਰਨ ਅਤੇ ਸਰਕਾਰੀ ਅੰਕੜੇ
ਸੜਕ ਸੁਰੱਖਿਆ ਨਿਯਮਾਂ ਦੀ ਦੁਰਵਰਤੋ ਵੀ ਹਾਦਸਿਆਂ ਨੂੰ ਜਨਮ ਦਿੰਦੀ ਹੈ ਅਤੇ ਕੀਮਤੀ ਜਾਨਾਂ ਮੌਤ ਦਾਸ਼ਿਕਾਰ ਹੋ ਜਾਂਦੀਆਂ ਹਨ।ਜ਼ਿਆਦਾਤਾਰ ਸੜਕ ਹਾਦਸੇ ਵਾਹਨਾਂ ਦੀ ਓਵਰਸਪੀਡ, ਸ਼ਰਾਬ ਪੀ ਕੇ ਗੱਡੀ ਚਲਾਉਣ,ਅਣਸਿੱਖਿਅਤ ਡ੍ਰਾਈਵਿੰਗ ਕਰਕੇ, ਰਾਤ ਨੂੰ ਸੜਕ ਤੇ ਚਲਣ ਸਮੇਂ ਤੇਜ਼ ਤੇ ਚਮਕਦਾਰ ਲਾਈਟਾਂ ਦੀ ਵਰਤੋਂ ਕਾਰਨ,
ਮੋਬਾਈਲ ਫੋਨ ਦੀ ਵਰਤੋਂ, ਅਵਾਰਾ ਪਸ਼ੂਆਂ ਦੇ ਸੜਕਾਂ ਉੱਪਰ ਘੁੰਮਣ ਕਰਕੇ, ਟੁੱਟੀਆਂ ਤੇ ਇਕਹਿਰੀਆ ਸੜਕਾਂ ਕਰਕੇ, ਮਾਨਸਿਕ ਤੌਰ ਤੇ ਪ੍ਰੇਸ਼ਾਨੀ ''ਚ ਵਾਹਨ ਚਲਾਉਣ ਕਰਕੇ, ਆਦਿ ਕਾਰਨਾਂ ਕਰਕੇ ਹੁੰਦੇ ਹਨ।ਸੜਕ ਹਾਦਸਿਆਂ ਸੰਬੰਧੀ ਸੜਕ ਅਤੇ ਪਰਿਵਹਿਨ ਮੰਤਰਾਲਾ, ਭਾਰਤ ਦੀ ਰਿਪੋਰਟ ਹੇਠ ਲਿਖੇ ਚਿੰਤਾਜਨਕ ਅੰਕੜੇ ਪੇਸ਼ ਕਰਦੀ ਹੈ। ਸਾਲ 2015
''ਚ ਦੇਸ਼ ''ਚ ਬਹੁਤ ਜ਼ਿਆਦਾ ਸੜਕ ਹਾਦਸੇ ਹੋਏ।ਅਕਤੂਬਰ 2016 ਤੱਕ ਸੜਕੀ ਹਾਦਸਿਆਂ ਦੀ ਗਿਣਤੀ ਹੋਰ ਵੀ ਵਧੀ ਹੈ।ਸਾਲ 2015 ''ਚ 77.1% ਹਾਦਸੇ ਵਾਹਨ ਚਾਲਕਾਂ ਦੀ ਲਾਪਰਵਾਹੀ ਕਰਕੇ ਹੋਏ। ਇਨਾਂ੍ਹ ਹਾਦਸਿਆਂ ਕਾਰਨ 72% ਲੋਕਾਂ ਨੇ ਜਾਨ ਤੋਂ ਹੱਥ ਧੋਇਆ ਤੇ 80.3% ਵਿਅਕਤੀ ਜ਼ਖਮੀ ਹੋਏ।ਸਾਈਕਲ ਸਵਾਰ ਅਤੇ ਪੈਦਲ ਸੜਕ ਪਾਰ
ਕਰਨ ਵਾਲੇ ਲੋਕਾਂ ਕਰਕੇ 1.5% ਹਾਦਸੇ ਵਾਪਰੇ।ਇਸ ਤੋਂ ਬਿਨ੍ਹਾਂ ਟ੍ਰੈਫਿਕ ਲਾਈਟ ਚੌਂਕਾਂ ਅਤੇ ਪੁਲਿਸ ਅਧਿਕਾਰਤ ਖੇਤਰਾਂ
''ਚ ਸਭ ਤੋਂ ਵਧ 67.6% ਹਾਦਸੇ ਵਾਪਰੇ ਅਤੇ ਤਕਰੀਬਨ 68.4% ਲੋਕ ਆਪਣੀ ਜਾਨ ਗੁਆ ਬੈਠੇ।ਭਾਵੇਂ ਵਿਸ਼ਵ ਪੱਧਰ ਤੇ ਸੜਕੀ-ਆਵਾਜਾਈ ਨੈਟਵਰਕ ਅਤੇ ਤੇਜ਼ ਵਾਹਨਾਂ ਦੀ ਸੰਖਿਆ ''ਚ ਭਾਰੀ ਵਾਧਾ ਹੋਇਆ ਹੈ,ਪਰ ਸਾਡਾ ਦੇਸ਼ ਸੜਕ ਸੁਰੱਖਿਆ ਸੰਬੰਧੀ ਗੰਭੀਰ ਚੁਣੌਤੀਆਂ ਨੂੰ ਅਜੇ ਵੀ ਝਲ ਰਿਹਾ ਹੈ।ਸੰਨ 2014-2015 ਤੱਕ
ਭਾਰਤ ''ਚ ਸੜਕ ਦੁਰਘਟਨਾਵਾਂ 2.5 ਤੱਕ ਵਧੀਆਂ ਹਨ।ਪਿਛਲੇ ਦੋ ਸਾਲਾਂ ਦੌਰਾਨ ਹਾਦਸਿਆਂ ''ਚ ਮਰਨ ਵਾਲੇ ਲੋਕਾਂ ਦੀ ਗਿਣਤੀ 4.6% ਤੱਕ ਵਧੀ ਹੈ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।ਰਿਪੋਰਟ ਮੁਤਾਬਕ ਸੰਨ 2014-15 ਦੌਰਾਨ ਹੋਏ ਔਸਤਨ 100 ਹਾਦਸਿਆਂ ਪਿੱਛੇ ਮੌਤ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਦੀ ਤੀਬਰਤਾ 28.5% ਤੋਂ ਵਧ ਕੇ
29.1% ਹੋ ਗਈ। 2015 ਦੀ ਸਰਕਾਰੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਹਰ ਰੌਜ਼ ਤਕਰੀਬਨ 1374 ਸੜਕ ਦੁਰਘਟਨਾਵਾਂ ਹੋਈਆਂ, 400 ਲੋਕਾਂ ਦੀ ਮੌਤ ਹੋਈ ਅਤੇ ਦੁੱਗਣੇ ਜ਼ਖਮੀ ਹੋਏ।ਔਸਤਨ ਸਾਡੇ ਦੇਸ਼ ''ਚ 57 ਸੜਕ ਦੁਰਘਟਨਾਵਾਂ ਪ੍ਰਤੀ ਘੰਟਾ ਹੋ ਰਹੀਆਂ ਹਨ ਅਤੇ 17 ਦੇ ਕਰੀਬ ਵਿਅਕਤੀ ਮੌਤ ਦੇ ਮੂੰਹ ''ਚ ਜਾ ਰਹੇ ਹਨ।15 ਤੋਂ 34
ਸਾਲ ਤੱਕ ਦੇ ਨੌਜੁਆਨ ਇਨ੍ਹਾਂ ਹਾਦਸਿਆਂ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਮੌਤ ਦਰ ਦੀ ਇਹ ਗਿਣਤੀ 54.1% ਹੈ,ਜੋ ਦੇਸ਼ ਦੇ ਭਵਿੱਖ ਲਈ ਬਹੁਤ ਖਤਰਨਾਕ ਸਾਬਿਤ ਹੋ ਸਕਦੀ ਹੈ।
ਵਰ੍ਹੇ ਦੌਰਾਨ ਹੀ ਭਾਰਤ ''ਚ ਤਕਰੀਬਨ 5 ਲੱਖ ਲੋਕ ਜ਼ਖਮੀ ਹੋਏ।ਰਿਪੋਰਟ ਅਨੁਸਾਰ ਸਭ ਤੋਂ ਵੱਧ ਭਿਆਨਕ ਸੜਕ ਹਾਦਸਿਆਂ ਵਾਲੇ ਰਾਜ ਮਿਜ਼ੋਰਮ (102.9), ਪੰਜਾਬ (73.4%), ਦਾਦਰਾ ਅਤੇ ਨਗਰ ਹਵੇਲੀ (60.9%) ਦਰਜ ਹੋਏ ਹਨ। ਇਹ ਪ੍ਰਤੀਸ਼ਤਤਾ ਹਾਦਸਿਆਂ ਪਿੱਛੇ ਦਰਜ ਕੀਤੀ ਗਈ ਹੈ।ਮੁੰਬਈ ਅਤੇ ਦਿੱਲੀ ਵਰਗੇ ਵੱਡੇ ਮੈਟਰੋ ਸ਼ਹਿਰਾਂ
''ਚ ਵੀ ਕਾਫੀ ਸੜਕ ਦੁਰਘਟਨਾਵਾਂ ਹੋਈਆਂ। ਦੌਰਾਨ ਇਕੱਲੇ ਦਿੱਲੀ ਸ਼ਹਿਰ ਅਤੇ ਆਲੇ-ਦੁਆਲੇ ਹੋਈਆਂ ਸੜਕ ਦੁਰਘਟਨਾਵਾਂ ਕਾਰਨ ਕਈ ਵਿਅਕਤੀਆਂ ਦੀ ਮੌਤ ਹੋਈ। ਰਿਪੋਰਟ ਮੁਤਾਬਕ ਇਨਾਂ੍ਹ ਸੜਕ ਦੁਰਘਟਨਾਵਾਂ ਦਾ ਮੱਖ ਕਾਰਨ ਵਾਹਨਾਂ ਦੇ ਚਾਲਕਾਂ ਦੀ ਗਲਤੀ ਅਤੇ ਤੇਜ਼ ਸਪੀਡ ਸੀ।ਸਾਲ 2014 ਵਿੱਚ ਇਹ ਇਹ ਅੰਕੜਾ 78.8%
ਸੀ, ਜਦੋਂ ਕਿ 2015 ''ਚ 77.1% ਹਾਦਸੇ ਵਾਹਨਾਂ ਦੇ ਚਾਲਕਾਂ ਦੀ ਗਲਤੀ ਕਾਰਨ ਹੋਏ।47.9% ਸੜਕ ਦੁਰਘਟਨਾਵਾਂ ਵਾਹਨਾਂ (ਕਾਰਾਂ, ਜੀਪਾਂ, ਬੱਸਾਂ, ਮੋਟਰਸਾਈਕਲ ਆਦਿ) ਦੀ ਗਤੀ ਸੀਮਾ ਵੱਧ ਹੋਣ ਕਰਕੇ ਹੋਈਆਂ।ਸ਼ਰਾਬ ਪੀ ਕੇ ਵਾਹਨ ਚਲਾਉਣ ਕਰਕੇ ਹੋਏ ਹਾਦਸਿਆਂ ਦੀ ਦਰ 64%ਦਰਜ ਕੀਤੀ ਗਈ ਹੈ, ਜੋ ਕਿ ਅਤੀ ਗੰਭੀਰ ਮਾਮਲਾ ਹੈ।
ਦੇਸ਼ ''ਚ ਸਾਲ 2015 ਦੌਰਾਨ 57083 ਕੇਸ ਹਿੱਟ ਅਤੇ ਰਨ (ਮਾਰੋ ਅਤੇ ਭੱਜ ਜਾਓ) ਦੇ ਹੋਏ ਜੋ ਕਿ 2014 ''ਚ ਹੋਏ ਅਜਿਹੇ ਮਾਮਲਿਆਂ ਤੋਂ 1% ਜ਼ਿਆਦਾ ਹਨ।ਇਸ ਤੋਂ ਇਲਾਵਾ ਓਵਰਲੋਡਿਡ ਟਰੱਕਾਂ ਅਤੇ ਟਰਾਲਿਆਂ ਕਰਕੇ 77116 ਸੜਕ ਦੁਰਘਟਨਾਵਾਂ ਹੋਈਆਂ ਅਤੇ 25199 ਵਿਅਕਤੀਆਂ ਦੀ ਮੌਤ ਹੋਈ ।ਦੁਪਹੀਆ ਵਾਹਨਾਂ ਦੀ ਦੁਰਘਟਨਾ ਦਰ 2013 ''ਚ 26.3% ਤੋਂ ਵੱਧ ਕੇ 28.8% ਤੱਕ ਹੋ ਗਈ।
Sourav Kumar 4 years, 3 months ago
2Thank You